ਸੰਖੇਪ ਜੀਵਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ
ਤੇਗ ਦੇ ਧਨੀ,
ਸ੍ਰਿਸ਼ਟੀ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ
ਜੀ ਦਾ ਜਨਮ ਪੀਰੀ-ਮੀਰੀ ਦੇ ਮਾਲਿਕ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਘਰ ਮਾਤਾ ਨਾਨਕੀ ਜੀ
ਦੀ ਕੁੱਖੋਂ 1 ਅਪ੍ਰੈਲ,
1621 ਈਸਵੀ ਨੂੰ ਗੁਰੂ ਕੇ ਮਹਿਲ, ਸ਼੍ਰੀ
ਅੰਮ੍ਰਿਤਸਰ ਵਿਖੇ ਹੋਇਆ। ਆਪ ਜੀ ਦੀ ਦੁਨਿਆਵੀਂ ਪੜ੍ਹਾਈ ਅਤੇ ਗੁਰਬਾਣੀ ਤੇ ਧਰਮ ਗ੍ਰੰਥਾਂ ਦੀ
ਸਿਖਲਾਈ, ਸ਼ਸ਼ਤਰ ਵਿਿਦਆ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ
ਪਾਸੋਂ ਲਈ।
ਗੁਰੂ ਸਾਹਿਬ ਜੀ ਦਾ ਪਹਿਲਾ ਨਾਮ ‘ਤਿਆਗ
ਮੱਲ’ ਸੀ ਪਰ ਜਦੋਂ ਆਪ ਜੀ ਨੇ ਕਰਤਾਰਪੁਰ ਦੀ ਜੰਗ ਸਮੇਂ ਬੜੀ
ਚੁਸਤੀ ਤੇ ਬਹਾਦਰੀ ਨਾਲ ਤੇਗ਼ (ਕਿਰਪਾਨ) ਦੇ ਜੌਹਰ ਵਿਖਾਏ ਸੀ ਤਾਂ ਉਸ ਸਮੇਂ ਪਿਤਾ ਗੁਰੂ
ਹਰਿਗੋਬਿੰਦ ਸਾਹਿਬ ਜੀ ਨੇ ਆਪ ਜੀ ਨੂੰ ਤੇਗ ਬਹਾਦਰ ਦਾ ਖ਼ਿਤਾਬ ਦਿੱਤਾ ਸੀ, ਸੋ
ਇਸ ਤਰ੍ਹਾਂ ਆਪ ਜੀ ਦਾ ਨਾਮ ਤੇਗ ਬਹਾਦਰ ਪ੍ਰਸਿੱਧ ਹੋਇਆ। ਗੁਰੂ ਜੀ ਦਾ ਵਿਆਹ ਕਰਤਾਰਪੁਰ ਵਿਖੇ
ਸ਼੍ਰੀ ਲਾਲ ਚੰਦ ਦੀ ਧੀ ਗੂਜਰੀ ਜੀ (ਮਾਤਾ) ਨਾਲ ਹੋਇਆ।
ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਅਨੇਕ ਧਰਮ ਪ੍ਰਚਾਰ
ਯਾਤਰਾਵਾਂ ਕਰ ਗੁਰਸਿੱਖੀ ਦਾ ਪ੍ਰਚਾਰ ਕੀਤਾ।ਗੁਰੂ ਹਰਿਿਕ੍ਰਸ਼ਨ ਸਾਹਿਬ ਜੀ ਨੇ ਜੋਤੀ ਜੋਤ ਸਮਾਉਣ
ਸਮੇਂ ਆਪ ਜੀ ਨੇ ‘ਬਾਬਾ ਬਸੇ ਗ੍ਰਾਮ ਬਕਾਲੇ’ ਕਹਿ
ਗੁਰਤਾਗੱਦੀ ਦੀ ਜਿੰਮੇਵਾਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸੌਂਪ ਦਿੱਤੀ।
ਗੁਰਤਾਗੱਦੀ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ
ਧਰਮ ਪ੍ਰਚਾਰ ਯਾਤਰਾ ਦੌਰਾਨ ਪੰਜਾਬ, ਹਰਿਆਣਾ,
ਦਿੱਲੀ, ਉਤਰਪ੍ਰਦੇਸ਼, ਬਿਹਾਰ, ਬੰਗਾਲ
ਆਦਿਕ ਪ੍ਰਦੇਸ਼ਾ ਵਿੱਚ ਗੁਰਸਿੱਖੀ ਦਾ ਪ੍ਰਚਾਰ ਕੀਤਾ। ਗੁਰੂ ਜੀ ਨੇ ਚੰਪਾ ਰਾਣੀ ਪਾਸੋਂ ਜ਼ਮੀਨ ਮੁੱਲ
ਲੈਕੇ ‘ਚੱਕ ਨਾਨਕੀ’
ਨਗਰ ਵਸਾਇਆ, ਜੋ
ਕਿ ਹੁਣ ਅਨੰਦਪੁਰ ਸਾਹਿਬ ਨਾਮ ਨਾਲ ਪ੍ਰਚਲਿਤ ਹੈ।
ਔਰੰਗਜ਼ੇਬ ਜ਼ੋਰ, ਜ਼ੁਲਮ ਤੇ ਦਬਾਅ ਨਾਲ ਹਰਇਕ ਗੈਰ ਮੁਸਲਿਮ ਨੂੰ
ਮੁਸਲਮਾਨ ਬਣਾਉਣਾ ਚਾਹੁੰਦਾ ਸੀ। ਔਰੰਗਜ਼ੇਬ ਨੇ ਹਿੰਦੁਸਤਾਨ ਵਿੱਚ ਰਹਿ ਰਹੇ ਗੈਰ ਮੁਸਲਿਮ ਲੋਕਾਂ
ਤੇ ਅਨੇਕਾਂ ਹੀ ਅਤਿਆਚਾਰ ਕਰਨ ਦਾ ਸ਼ਾਹੀ ਫੁਰਮਾਨ ਦਿੱਤਾ ਹੋਇਆ ਸੀ। ਔਰੰਗਜ਼ੇਬ ਦੇ ਅੱਤਿਆਚਾਰਾਂ
ਤੋਂ ਸਤਾਏ ਲੋਕਾਂ ਨੂੰ ਨਿਜਾਤ ਦਿਵਾਉਣ ਲਈ ਪੰਡਿਤ ਕਿਰਪਾ ਰਾਮ ਨੇ ਅਨੰਦਪੁਰ ਸਾਹਿਬ ਆ ਕੇ ਗੁਰੂ ਤੇਗ ਬਹਾਦਰ ਸਾਹਿਬ
ਜੀ ਦੇ ਦਰਬਾਰ ਵਿੱਚ ਫਰਿਆਦ ਕੀਤੀ।
ਬਾਦਸ਼ਾਹ ਔਰੰਗਜ਼ੇਬ ਵੱਲੋਂ ਦਿੱਤੇ ਹੁਕਮ ਤੋਂ ਬਾਅਦ
ਦਿਲਾਵਰ ਖਾਂ ਨੇ ਗੁਰੂ ਜੀ ਅਤੇ ਸਾਥੀਆਂ ਨੂੰ ਪਿੰਜਰੇ ਵਿੱਚ ਕੈਦ ਕਰ ਤਕੜੇ ਪਹਿਰੇ ਹੇਠ ਦਿੱਲੀ
ਵੱਲ ਭੇਜਿਆ। ਗੁਰੂ ਜੀ ਨੂੰ ਕਰਾਮਾਤ ਵਖਾਉਣ ਜਾਂ ਮੁਸਲਮਾਨ ਮੱਤ ਪ੍ਰਵਾਨ ਕਰਨ ਦਾ ਦਬਾਉ ਬਣਾਇਆ
ਗਿਆ।ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਕਾਜ਼ੀ ਨੇ ਗੁਰੂ ਜੀ ’ਤੇ
ਦਬਾਅ ਪਾਉਣ ਲਈ ਗੁਰੂ ਜੀ ਨਾਲ ਕੈਦ ਕੀਤੇ 3 ਗੁਰਸਿੱਖਾਂ ਨੂੰ ਸਖ਼ਤ ਤਸੀਹੇ ਦੇਕੇ ਸ਼ਹੀਦ ਕਰਨ ਦਾ
ਹੁਕਮ ਜਾਰੀ ਕੀਤਾ।
ਤਿੰਨ
ਮਹਾਨ ਗੁਰਸਿੱਖਾਂ ਦੀ ਸ਼ਹਾਦਤ ਤੋਂ ਬਾਅਦ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲੋਂ ਈਨ ਨਾ ਮੰਨਣ ਤੇ
ਔਰੰਗਜ਼ੇਬ ਵੱਲੋਂ ਕਾਜ਼ੀ ਨੇ ਗੁਰੂ ਜੀ ਨੂੰ ਸ਼ਹੀਦ ਕਰਨ ਦਾ ਫਤਵਾ ਜਾਰੀ ਕੀਤਾ। ਇਸ ਤਰ੍ਹਾਂ ਗੁਰੂ ਜੀ
ਨੂੰ ਲਾਲ ਕਿਲੇ੍ਹ ਦੇ ਨੇੜੇ ਚਾਂਦਨੀ ਚੌਂਕ ਕੋਤਵਾਲੀ ਵਿਖੇ 11 ਨਵੰਬਰ 1675 ਈਸਵੀਂ ਨੂੰ ਤਲਵਾਰ ਨਾਲ ਗੁਰੂ ਜੀ ਦਾ ਧੜ
ਸ਼ਰੀਰ ਤੋਂ ਜੁਦਾ ਕਰ ਦਿਤਾ। ਇਸ ਸਥਾਨ ’ਤੇ ਹੁਣ ਗੁਰਦੁਆਰਾ ਸੀਸ ਗੰਜ ਸਾਹਿਬ ਸੁਸ਼ੋਭਿਤ ਹੈ।
ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੋਂ ਬਾਅਦ ਗੁਰੂ ਜੀ ਦੇ ਸ਼ਰੀਰ ਨੂੰ ਸੰਭਾਲਣ ਲਈ
ਵਿਉਂਤਬੰਦੀ ਬਣਾਈ ਗਈ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਧੜ ਦੀ ਸੰਭਾਲ ਭਾਈ ਲੱਖੀ ਸ਼ਾਹ ਵਣਜਾਰਾ
ਅਤੇ ਉਸ ਦੇ ਪੁੱਤਰਾਂ ਨੇ ਕਰਦੇ ਹੋਏ ਅਪਣੀ ਬਸਤੀ ਰਾਇਸੀਨਾ ਲੈ ਗਏ ਜਿੱਥੇ ਉਨ੍ਹਾਂ ਨੇ ਗੁਰੂ ਜੀ
ਦੇ ਧੜ ਦਾ ਸਸਕਾਰ ਕੀਤਾ। ਜਿੱਥੇ ਹੁਣ ਗੁਰਦੁਆਰਾ ਰਕਾਬ ਗੰਜ ਸਾਹਿਬ ਸੁਸ਼ੋਭਿਤ ਹੈ।
ਭਾਈ ਜੈਤਾ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਲੈ
ਕੇ ਕੀਰਤਪੁਰ ਸਾਹਿਬ ਪਹੁੰਚੇ ਅਤੇ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਪਾਸ ਸੰਦੇਸ਼ਾ ਭੇਜਿਆ।
ਅਨੰਦਪੁਰ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਜੀ ਪਰਿਵਾਰ ਅਤੇ ਸੰਗਤਾਂ ਸਮੇਤ ਕੀਰਤਪੁਰ ਸਾਹਿਬ
ਪਹੁੰਚੇ। ਇੱਥੇ ਗੁਰੂ ਜੀ ਅਤੇ ਸੰਗਤਾਂ ਨੇ ਸੀਸ ਦਾ ਸਤਿਕਾਰ ਕੀਤਾ ਅਤੇ ਭਾਰੀ ਇਕੱਠ ਵਿੱਚ ਸੀਸ
ਨੂੰ ਅਨੰਦਪੁਰ ਸਾਹਿਬ ਲੈ ਕੇ ਗਏ, ਜਿੱਥੇ ਗੁਰੂ ਸਾਹਿਬ ਜੀ ਦੇ ਸੀਸ ਦਾ ਸਸਕਾਰ ਕੀਤਾ ਗਿਆ।
ਇਸ ਇਤਿਹਾਸਿਕ ਅਸਥਾਨ ’ਤੇ ਗੁਰਦੁਆਰਾ ਸੀਸ ਗੰਜ ਸਾਹਿਬ ਸੁਸ਼ੋਭਿਤ ਹੈ। ਗੁਰੂ ਜੀ
ਨੇ ਭਾਈ ਜੈਤਾ ਜੀ ਨੂੰ ਸੀਨੇ ਨਾਲ ਲਗਾਇਆ ਅਤੇ ‘ਰµਘਰੇਟਾ, ਗੁਰੂ ਕਾ ਬੇਟਾ’ ਕਹਿ ਕੇ ਸਨਮਾਨ ਦਿੱਤਾ।
ਜਗਤ ਜਲੰਦੇ ਨੂੰ ਤਾਰਣ ਲਈ, ਗੁਰੂ
ਸਾਹਿਬ ਜੀ ਇਸ ਸੰਸਾਰ ਦੇ ਦੁਨਿਆਵੀਂ ਰਿਸ਼ਤਿਆਂ ਨੂੰ ਨਾਸ਼ਮਾਨ ਤੇ ਸੁਆਰਥ ਨਾਲ ਭਰਿਆ ਮਨੰਦੇ ਹਏ ਇੱਕ
ਪਰਮਾਤਮਾ ਨਾਲ ਸੱਚਾ ਰਿਸ਼ਤਾ ਬਣਾਉਣ ਦਾ ਉਪਦੇਸ਼ ਦਿੰਦੇ ਹਨ। ਗੁਰੂ ਜੀ ਅਨੁਸਾਰ ਉਹੀ ਮਨੁੱਖ ਆਤਮਕ
ਸੂਝ ਵਾਲਾ ਹੈ ਜਿਹੜਾ ਨਾ ਤਾਂ ਕਿਸੇ ਨੂੰ ਡਰਾਉਂਦਾ ਹੈ ਤੇ ਨਾਂ ਹੀ ਕਿਸੇ ਦੇ ਭੈਅ ਵਿੱਚ ਆਉਂਦਾ
ਹੈ।
ਹਰਪ੍ਰੀਤ ਸਿੰਘ
Comments
Post a Comment