ਖਾਲਸਾ ਸਾਜਨਾ ਦਿਵਸ ਵਿਸਾਖੀ
ਉਤੱਰ ਭਾਰਤ ਵਿੱਚ ਮਨਾਏ ਜਾ ਰਹੇ ਅਨੇਕਾਂ ਤਿਉਹਾਰ ਜਿਂਵੇ ਕਿ ਲੋਹੜੀ, ਮਾਘੀ, ਹੋਲੀ, ਵੈਸਾਖੀ, ਦਿਵਾਲੀ, ਦਸ਼ਹਿਰਾ ਇਤਿਆਦਿ ਬੜੀ ਚੜਦੀ ਕਲਾ ਵਿੱਚ ਮਨਾਏ ਜਾਂਦੇ ਹਨ। ਇਸ ਤੋਂ ਇਲਾਵਾ ਪੰਜਾਬ ਵਿੱਚ ਅਨੇਕਾਂ ਹੀ ਤਿਉਹਾਰੀ ਮੇਲੇ ਲਗਦੇ ਹਨ, ਜਿਵੇਂ ਕਿ ਮਾਘੀ ਦਾ ਮੇਲਾ, ਛਪਾਰ ਦਾ ਮੇਲਾ, ਜਰਗ ਦਾ ਮੇਲਾ, ਅਨੰਦਪੁਰ ਸਾਹਿਬ ਵਿੱਖੇ ਹੋਲਾ ਮਹੱਲਾ ਅਤੇ ਇਸੇ ਤਰਾਂ ਵੈਸਾਖ ਦਾ ਮੇਲਾ। ਕਿਉਕਿ ਇਹਨਾਂ ਦਿਨਾ ਵਿੱਚ ਫਸਲ ਪੱਕ ਕੇ ਤਿਆਰ ਹੋ ਜਾਂਦੀ ਹੈ ਅਤੇ ਕਣਕ ਦੀ ਵਢਾਈ ਦੀ ਅਰੰਭਤਾ ਆਮਤੋਰ ਤੇ ਹਰਿਆਣਾ, ਪੰਜਾਬ ਸੂਬਿਆਂ ਵਿੱਚ ਲੋਕੀਂ ਵੈਸਾਖੀ ਤੇ ਆਰੰਭ ਕਰਦੇ ਸੀ।ਇਸ ਤੋਂ ਇਲਾਵਾ ਵੈਸਾਖੀ ਦੀ ਧਾਰਮਿਕ ਤੋਰ ਤੇ ਬੜੀ ਮਹਾਨਤਾ ਹੈ। ਸਿੱਖ ਧਰਮ ਵਿੱਚ ਵੈਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਥਾਪਨਾ ਹੋਈ ਸੀ, ਇਸ ਲਈ ਸਿੱਖ ਭਾਈਚਾਰਾ ਇਸ ਤਿਉਹਾਰ ਨੂੰ ਬੜੀ ਸ਼ਰਧਾ ਤੇ ਚੜਦੀਕਲਾ ਵਿੱਚ ਮਨਾਉਂਦਾ ਹੈ। ਇਸ ਦਿਨ ੧੬੯੯ ਦੀ ਵਿਸਾਖੀ ਤੇ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਵਿੱਖੇ ੫ ਪਿਆਰਿਆਂ (ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ ਅਤੇ ਭਾਈ ਸਾਹਿਬ ਸਿੰਘ ਜੀ ) ਦੀ ਚੋਣ ਕਰਕੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਅਤੇ ਸਦੀਆਂ ਤੋਂ ਚਲੀ ਆ ਰਹੀ ਗੁਰੂ ਚੇਲੇ ਦੀ ਪਰੰਪਰਾ ਨੂੰ ਖਤਮ ਕੀਤਾ ਸੀ। ਗੁਰੂ ਸਾਹਿਬਾਂ ਨੇ ਖਾਲਸਾ ਪੰਥ ਦੀ ਸਥਾਪਨਾ ਕਰ ਆਦੇਸ਼ ਦਿੱਤਾ ਕਿ ਅੰਮ੍ਰਿਤਧਾਰੀ ਸਿੱਖ ਸਿਰਫ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਸਿਵਾ ਕਿਸੇ ਹੋਰ ਤੇ ਵਿਸ਼ਵਾਸ ਨਾ ਰੱਖੇ ਤੇ ਨਾ ਹੀ ਕਿਸੇ ਜਾਤ-ਪਾਤ, ਉਚ-ਨੀਚ ਨੂੰ ਮੰਨੇ। ਹੁਣ ਤੋਂ ਕੋਈ ਵੀ ਰਹਿਤਵਾਨ ਪੰਜ ਸਿੰਘ ਕਿਸੇ ਵੀ ਸਥਾਨ ਤੇ ਅੰਮ੍ਰਿਤ ਸੰਚਾਰ ਸਮਾਗਮ ਕਰ, ਜਗਿਆਸੂ ਨੂੰ ਖਾਲਸਾ ਪੰਥ ਵਿੱਚ ਸ਼ਾਮਿਲ ਕਰ ਸਕਦੇ ਸੀ। ਇਸ ਨੂੰ ਖੰਡੇ ਦੀ ਪਾਹੁਲ ਵੀ ਕਿਹਾ ਜਾਂਦਾ ਹੈ। ਪੰਜ ਰਹਿਤਵਾਨ ਸਿੰਘ ਜਾਂ ਸਿੰਘਨੀਆਂ, ਪੰਜ ਪਿਆਰਿਆਂ ਦੇ ਰੂਪ ਵਿੱਚ ਇੱਕਠੇ ਹੋਕੇ ੫ ਬਾਣੀਆਂ ਦਾ ਪਾਠ ਤਿਆਰ ਕਰਕੇ ਹਨ ਤੇ ਜਗਿਆਸੂਆਂ ਨੂੰ ਅੰਮ੍ਰਿਤਪਾਨ ਕਰਾਂਦੇ ਹਨ। ਇਸ ਉਪਰਾਂਤ ਰਹਿਣੀ ਰਹਿਤ ਦੇ ਨਿਯਮ ਦਸੇ ਜਾਂਦੇ ਹਨ ਅਤੇ ਪੰਜ ਕਕਾਰਾਂ (ਕੇਸ, ਕੰਘਾ, ਕੜਾ, ਕਛਿਹਰਾ ਅਤੇ ਕਿਰਪਾਨ) ਦਾ ਧਾਰਨੀ ਬਣਕੇ ਇਸ ਤਰੀਕੇ ਉਹ ਮਨੁੱਖ ਸਿੱਖ ਪੰਥ ਦਾ ਹਿਸਾ ਬਣ ਜਾਂਦਾ ਹੈ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਅਨੁਸਾਰ ਅਪਣਾ ਜੀਵਨ ਬਤੀਤ ਕਰਦਾ ਹੈ। ਗੁਰੂ ਸਾਹਿਬਾਂ ਵਲੋਂ ਬਖਸ਼ੇ ੫ ਕਕਾਰਾਂ ਦੀ ਬਹੁਤ ਵੱਡੀ ਮਹਾਨਤਾ ਹੈ।
ਕੇਸ: ਕੇਸ, ਕੁਦਰਤ ਦੀ ਇੱਕ ਅਨਮੋਲ ਦਾਤ ਹੈ, ਜੋ ਲੋਕ ਪਰਮਾਤਮਾ ਦੀ ਦਿੱਤੀ ਦਾਤ ਨੂੰ ਬਰਬਾਦ ਕਰਦੇ ਹਨ ਉਹ ਪਰਮਾਤਮਾ ਦੀ ਅਮਾਨਤ ਵਿੱਚ ਖਿਆਨਤ ਕਰਦੇ ਹਨ। ਜਦੋਂ ਗੁਰੂ ਨਾਨਕ ਦੇਵ ਜੀ ਪਾਸੋਂ ਭਾਈ ਮਰਦਾਨਾ ਜੀ ਨੇ ਉਪਦੇਸ਼ ਮੰਗਿਆ ਤਾਂ ਗੁਰੂ ਜੀ ਨੇ ਜਿਹੜੇ ੩ ਉਪਦੇਸ਼ ਦਿਤੇ ਸੀ ਉਹਨਾਂ ਵਿਚੋਂ ਸੱਭ ਤੋਂ ਪਹਿਲਾਂ ਉਪਦੇਸ਼ 'ਕੇਸ ਨਹੀਂ ਕਟਾਉਣੇ' ਦੁਜਾ 'ਪਹਿਰ ਰਾਤ ਰਹਿੰਦੀ ਜਾਗ ਕੇ ਪਰਮਾਤਮਾ ਦਾ ਭਜਨ ਕਰਨਾ ਅਤੇ ਤੀਜਾ, 'ਰਾਹਗੀਰਾਂ ਅਤੇ ਲੋੜਵੰਦਾਂ ਦੀ ਮਦਦ ਕਰਨੀ'।
ਕੰਘਾ: ਕੇਸਾਂ ਦੀ ਸਫਾਈ ਲਈ ਕੰਘੇ ਦੀ ਵਰਤੋਂ ਕੀਤੀ ਜਾਂਦੀ ਹੈ। ਅੰਮ੍ਰਿਤਧਾਰੀ ਲਈ ਜਰੂਰੀ ਹੈ ਕਿ ਉਹ ਲਕੜ ਦਾ ਕੰਘਾਂ ਵਰਤੇ।
ਕੜਾ: ਗੁਰੂ ਗੋਬਿੰਦ ਸਿੰਘ ਜੀ ਵਲੋਂ ਬਖਸ਼ਿਸ਼ ਕੜਾ ਇਹ ਯਾਦ ਕਰਵਾਉਂਦਾ ਹੈ ਕਿ ਸਿੱਖ ਕੋਈ ਵਹਿਮ-ਭਰਮ ਨਹੀਂ ਕਰਦਾ। ਸਿੱਖਾਂ ਲਈ ਸਰਬ ਲੋਹ ਦਾ ਕੜਾ ਪਾਉਣ ਦੀ ਹਿਦਾਇਤ ਹੈ।
ਕਛਿਹਰਾ: ਕਛਿਹਰਾ ਉੱਚੇ ਸੁੱਚੇ ਆਚਰਣ ਦਾ ਪ੍ਰਤੀਕ ਹੈ ਅਤੇ ਕਛਿਹਰਾ ਸਾਨੂੰ ਇਹ ਯਾਦ ਦਿਲਾਉਂਦਾ ਹੈ ਕਿ ਸਿੱਖ ਨੇ ਜਤ-ਸਤ ਵਿੱਚ ਪ੍ਰਪਕ ਰਹਿਣਾ ਹੈ।
ਕਿਰਪਾਨ: ਸਿੱਖ ਦੀ ਆਜ਼ਾਦ ਹਸਤੀ ਪ੍ਰਗਟ ਕਰਦੀ ਹੈ।ਛੇਂਵੇ ਨਾਨਕ ਗੁਰੂ ਹਰਿਗੋਬਿੰਦ ਸਾਹਿਬ ਦੇ ਵੇਲੇ ਤੋਂ ਹੀ ਸਿੱਖਾਂ ਨੂੰ ਸ਼ਸਤਰਧਾਰੀ ਹੋਣ ਦਾ ਫੁਰਮਾਨ ਜਾਰੀ ਸੀ ਅਤੇ ਗੁਰੂ ਸਾਹਿਬਾਂ ਦੇ ਹੁਕਮਾਂ ਨੂੰ ਮੰਨਦੇ ਸਿੱਖ ਸ਼ਸ਼ਤਰ ਰਖੱਣ ਲੱਗ ਪਏ ਸੀ। ਸਦੀਆਂ ਤੋਂ ਹਿੰਦੁਸਤਾਨ ਦੀ ਗੁਲਾਮ ਜਨਤਾ ਵਿੱਚ ਸ਼ੁਰਬੀਰਤਾ ਪੈਦਾ ਕਰਨ ਅਤੇ ਅਣਖ ਜਗਾਉਣ ਲਈ ਹਰਇੱਕ ਨੂੰ ਸ਼ਸ਼ਤਰਧਾਰੀ ਹੋਣ ਦੀ ਪ੍ਰੇਰਣਾ ਦਿੱਤੀ ਸੀ।
ਇਸੇ ਤਰਾਂ ਹੀ ਅੰਮ੍ਰਿਤਧਾਰੀ ਸਿੱਖਾਂ ਲਈ ਗੁਰੂ ਗੋਬਿੰਦ ਸਿੰਘ ਜੀ ਦਾ ਫੁਰਮਾਨ ਸੀ ਕਿ ਮੈ ਸਿੱਖਾਂ ਨੂੰ ਇਹ ਪੰਜ ਕਕਾਰ ਧਾਰਨ ਕਰਣ ਦੀ ਛੋਟ ਨਹੀਂ ਦੇ ਸਕਦਾ। ਆਪ ਫੁਰਮਾਉਂਦੇ ਹਨ:
ਨਿਸ਼ਾਨੇ ਸਿੱਖੀ ਈ ਪੰਜ ਹਰਫ ਕਾਫ਼॥ ਹਰਗਿਜ਼ ਨਾ ਬਾਸ਼ਦ ਈ ਪੰਜ ਮੁਆਫ਼॥
ਕੜਾ ਕਾਰਦੋ ਕਛ ਕੰਘਾ ਬਿਦਾਨ॥ ਬਿਨਾਂ ਕੇਸ ਹੇਚ ਅਸਤ ਜੁਮਲਾ ਨਿਸ਼ਾਨ॥
ਇਸੇ ਤਰਾਂ ਹੀ ਅੰਮ੍ਰਿਤ ਛਕਾਉਣ ਉਪਰਾਂਤ ਸ਼੍ਰੀ ਅਕਾਲ ਤਖ਼ਤ ਸਾਹਿਬ ਵਲੋਂ ਪ੍ਰਵਾਣਿਤ ਸਿੱਖ ਰਹਿਤ ਮਰਿਆਦਾ ਅਨੁਸਾਰ ਅੰਮ੍ਰਿਤਧਾਰੀ ਨੂੰ ੪ ਕੁਰਹਿਤਾਂ ਕਰਣ ਦੀ ਮਨਾਹੀ ਹੈ ਅਤੇ ਸਪਸ਼ਟ ਕਿਹਾ ਹੈ ਕਿ ਜੋ ਵੀ ਸਿੱਖ ਇਹ ੪ ਕੁਰਹਿਤਾਂ ਕਰੇਗਾਂ ਉਹ ਸਿੱਖੀ ਵਿੱਚੋ ਬਾਹਰ ਹੋ ਜਾਵੇਗਾ। ੪ ਕੁਰਹਿਤਾਂ ਇਹ ਹਨ:
੧) ਕੇਸ ਕਟੱਣੇ : ਪਰਮਾਤਮਾ ਵਲੋਂ ਮਿਲੀ ਅਨਮੋਲ ਦਾਤ ਕੇਸਾਂ ਦੀ ਬੇਅਦਬੀ ਨੂੰ ਗੁਰੂ ਸਾਹਿਬਾਂ ਨੇ ਬਜੱਰ ਕੁਰਹਿਤ ਮੰਨਿਆ ਹੈ। ਭਾਰਤ ਵਿੱਚ ਅਨੇਕਾਂ ਹੀ ਰਿਸ਼ੀ ਹੋਇ ਹਨ ਜੋਕਿ ਕੇਸਾਧਾਰੀ ਸਨ।
੨) ਕੁੱਠਾ ਖਾਣਾ : ਭਾਵ ਮੁਸਲਮਾਨੀ ਤਰੀਕੇ ਨਾਲ ਤਿਆਰ ਕੀਤਾ ਮਾਸ ਖਾਣ ਦੀ ਸਖ਼ਤ ਮਨਾਹੀ ਹੈ।
੩) ਤੰਮਾਕੂ ਵਰਤਣਾ । (ਅੰਮ੍ਰਿਤਧਾਰੀ ਸਿੱਖ ਨੂੰ ਧਾਰਮਿਕ ਤੋਰ ਤੇ ਕਿਸੇ ਵੀ ਤਰਾਂ ਦਾ ਨਸ਼ਾ ਕਰਣ ਦੀ ਮਨਾਹੀ ਹੈ।)
੪) ਪਰ ਇਸਤ੍ਰੀ-ਪਰ ਪੁਰਸ਼ ਦਾ ਗਮਨ : ਭਾਵ ਉੱਚਾ-ਸੁਚਾ ਜੀਵਨ ਜੀਉਣ ਲਈ ਵਿਭਚਾਰ ਤੋਂ ਸਿੱਖ ਨੇ ਬਚਣਾ ਜਰੂਰੀ ਹੈ। ਗੁਰਬਾਣੀ ਅਨੇਕ ਥਾਂਵਾਂ ਤੇ ਮਨੁੱਖ ਨੂੰ ਉਪਦੇਸ਼ ਦੇੰਦੀ ਹੈ:
ਜੈਸਾ ਸੰਗੁ ਬਿਸੀਅਰ ਸਿਉ ਹੈ ਰੇ ਤੈਸੋ ਹੀ ਇਹੁ ਪਰ ਗ੍ਰਿਹ॥ (ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਵਨ ਅੰਗ ੪੦੩)
ਇਹਨਾਂ ੪ ਕੁਰਹਿਤਾਂ ਵਿਚੋਂ ਕੋਈ ਵੀ ਕੁਰਹਿਤ ਹੋ ਜਾਏ ਤਾਂ ਸਿੱਖੀ ਵਿੱਚ ਉਹ ਪਤਿਤ ਹੋ ਜਾਂਦਾ ਹੈ। ਪਤਿਤ ਤੋਂ ਭਾਵ ਸਿੱਖੀ ਤੋਂ ਕਢਿਆਂ ਹੋਇਆਂ ਮਨਿੰਆ ਜਾਂਦਾ ਹੈ।
ਪੰਜਾਬ ਦੇ ਪ੍ਰਮੁੱਖ ਗੁਰਦੁਆਰਿਆਂ ਵਿਸ਼ੇਸ਼ ਕਰਕੇ ਦਮਦਮਾ ਸਾਹਿਬ ਅਤੇ ਅਨੰਦਪੁਰ ਸਾਹਿਬ ਵਿਖੇ ਵਿਸਾਖੀ ਦਾ ਪੁਰਬ ਖ਼ਾਲਸੇ ਦੇ ਜਨਮ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ। ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਇਸ ਮੌਕੇ ਧਾਰਮਿਕ ਦੀਵਾਨਾਂ ਵਿੱਚ ਸ਼ਾਮਲ ਹੁੰਦੀਆਂ ਹਨ। ਸਿੱਖ ਕੋਮ ਤੋਂ ਇਲਾਵਾ ਵੈਸਾਖੀ ਅਨੇਕਾਂ ਥਾਂਵਾਂ ਤੇ ਕਿਸੇ ਨਾ ਕਿਸੇ ਰੂਪ ਵਿੱਚ ਮਨਾਈ ਜਾਂਦੀ ਹੈ।
ਵਿਸਾਖੀ ਦਾ ਤਿਉਹਾਰ ਸਾਨੂੰ ਭਾਰਤ ਦੀ ਆਜ਼ਾਦੀ ਲਈ ਮਰ ਮਿਟਣ ਵਾਲ਼ੇ ਉਨ੍ਹਾਂ ਆਜ਼ਾਦੀ ਘੁਲਾਟੀਆਂ ਤੇ ਸੂਰਬੀਰ ਮਰਜੀਵੜਿਆਂ ਦੀ ਯਾਦ ਵੀ ਦਿਵਾਉਂਦਾ ਹੈ ਜਿਨ੍ਹਾਂ ਨੇ ਦੇਸ਼, ਕੋਮ ਲਈ ਆਪਣੀਆਂ ਜਾਨਾਂ ਤੱਕ ਵਾਰ ਦਿੱਤੀਆਂ। ਸੰਨ ੧੯੧੯ ਦੀ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਦੇ ਜਲ੍ਹਿਆਂਵਾਲ਼ੇ ਬਾਗ਼ ਵਿੱਚ ਵਾਪਰੇ ਖ਼ੂਨੀ ਸਾਕੇ ਨੂੰ ਅਸੀਂ ਕਿਵੇਂ ਭੁੱਲ ਸਕਦੇ ਹਾਂ? ਉਸ ਦਿਨ ਦੇਸ਼ ਦੀ ਆਜ਼ਾਦੀ ਲਈ ਕਾਮਨਾ ਕਰਨ ਵਾਲੇ ਹਜ਼ਾਰਾਂ ਨਿਹੱਥੇ ਪੰਜਾਬੀਆਂ ਉੱਤੇ ਅੰਗਰੇਜ਼ ਸਾਮਰਾਜ ਨੇ ਅੰਨ੍ਹੇਵਾਹ ਗੋਲੀਆਂ ਦਾ ਮੀਂਹ ਵਰ੍ਹਾ ਕੇ ਸੈਂਕੜਿਆਂ ਨੂੰ ਸ਼ਹਾਦਤ ਦਾ ਜਾਮ ਪਿਲਾ ਦਿੱਤਾ ਤੇ ਹਜ਼ਾਰਾਂ ਮਰਜੀਵੜੇ ਜ਼ਖ਼ਮੀ ਹੋ ਗਏ। ਇਨ੍ਹਾਂ ਮਰਜੀਵੜਿਆਂ ਵਿੱਚ ਹਰ ਧਰਮ ਦੇ ਬੱਚੇ, ਬੁੱਢੇ, ਔਰਤਾਂ ਅਤੇ ਮਰਦ ਸਨ। ਵਿਸਾਖੀ ਵਾਲੇ ਦਿਨ ਸਾਰਾ ਮੁਲਕ ਇਨ੍ਹਾਂ ਮਰਜੀਵੜਿਆਂ ਦੀ ਯਾਦ ਵਿੱਚ ਸਿਰ ਝੁਕਾਉਂਦਾ ਹੈ ਤੇ ਉਨ੍ਹਾਂ ਦੀ ਅਦੁੱਤੀ ਕੁਰਬਾਨੀ ਨੂੰ ਪ੍ਰਣਾਮ ਕਰਦਾ ਹੈ। ਭਾਰਤ ਦੇ ਹੋਰ ਸੂਬਿਆਂ ਵਿੱਚ ਵਸੇ ਲੋਕ ਵੀ ਵਿਸਾਖੀ ਦਾ ਤਿਉਹਾਰ ਰਵਾਇਤੀ ਰੂਪ ਵਿੱਚ ਮਨਾਉਂਦੇ ਹਨ।
ਇਸ ਪ੍ਰਥਾਏ ਪ੍ਰਸਿੱਧ ਕਵੀ ਧਨੀ ਰਾਮ ਚਾਤ੍ਰਿਕ ਨੇ ਕਿਸਾਨਾਂ ਦੀ ਖੁਸ਼ੀ ਦਾ ਪ੍ਰਗਟਾਵਾਂ ਕੁੱਝ ਇਸ ਤਰਾਂ ਕੀਤਾ ਹੈ;-
ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ, ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ,
ਮੀਂਹਾਂ ਦੀ ਉਡੀਕ ਤੇ ਸਿਆੜ ਕੱਢ ਕੇ, ਪੱਗ ਝੱਗਾ ਚਾਦਰਾ ਨਵਾਂ ਸਵਾਇ ਕੇ,
ਸੰਮਾਂ ਵਾਲੀ ਡਾਂਗ ਉੱਤੇ ਤੇਲ ਲਾਇ ਕੇ, ਕੱਛੇ ਮਾਰ ਵੰਝਲੀ ਅਨੰਦ ਛਾ ਗਿਆ,
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ………………………
ਹਰਪ੍ਰੀਤ ਸਿੰਘ ਯਮੁਨਾਨਗਰ
੯੯੯੨੪-੧੪੮੮੮

Comments
Post a Comment