ਸੇਵਾਪੰਥੀ ਅੱਡਣਸ਼ਾਹੀ ਸਭਾ ਅਤੇ ਦਿੱਲੀ ਕਮੇਟੀ ਸਾਂਝੇ ਤੋਰ ਤੇ ਮਨਾਏਗੀ ਭਾਈ ਘਨੱਈਆ ਜੀ ਦੀ ਤ੍ਰੈਸ਼ਤਾਬਦੀ ਸਮਾਗਮ

ਸੇਵਾਪੰਥੀ ਅੱਡਣਸ਼ਾਹੀ ਸਭਾ ਅਤੇ ਦਿੱਲੀ ਕਮੇਟੀ ਸਾਂਝੇ ਤੋਰ ਤੇ ਮਨਾਏਗੀ ਭਾਈ ਘਨੱਈਆ ਜੀ ਦੀ ਤ੍ਰੈਸ਼ਤਾਬਦੀ ਸਮਾਗਮ

ਯਮੁਨਾਨਗਰ, ੩੦ ਮਾਰਚ, (ਹਰਪ੍ਰੀਤ ਸਿੰਘ) ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਅਨਿੰਨ ਪਿਆਰੇ ਸਿੱਖ ਭਾਈ ਘਨੱਈਆਂ ਜੀ ਦੇ ੩੦੦ ਸਾਲਾ ਜੋਤੀ ਜੋਤ ਸਮਾਉਣ ਦੇ ਸਬੰਧ ਵਿੱਚ 'ਸੇਵਾਪੰਥੀ ਅਡੱਣਸ਼ਾਹੀ ਸਭਾ' ਅਤੇ 'ਦਿੱਲੀ ਸਿੱਖ ਗੁਰਦੁਆਰਾ ਮੈਨੇਜ਼ਮੈਂਟ ਕਮੇਟੀ ਦੇ ਸਾਂਝੇ ਸਹਿਯੋਗ ਨਾਲ ਵਿਸ਼ੇਸ਼ ਪ੍ਰੋਗਰਾਮ ਉਲੀਕੇ ਜਾਣਗੇ। ਇਸ ਗਲ ਦਾ ਪ੍ਰਗਟਾਵਾ ਸੇਵਾਪੰਥੀ ਅੱਡਣਸ਼ਾਹੀ ਸਭਾ ਦੇ ਪ੍ਰਧਾਨ ਮਹੰਤ ਕਰਮਜੀਤ ਸਿੰਘ ਸੇਵਾਪੰਥੀ ਨੇ ਕੀਤਾ। ਉਹਨਾਂ ਦਸਿਆ ਕਿ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ, ਪਰਮਜੀਤ ਸਿੰਘ ਰਾਣਾ, ਚੇਅਰਮੈਨ ਧਰਮ ਪ੍ਰਚਾਰ, ਕੁਲਮੋਹਨ ਸਿੰਘ ਮੁੱਖ ਸਲਾਹਕਾਰ, ਅਵਤਾਰ ਸਿੰਘ ਹਿੱਤ ਅਤੇ ਹੋਰਨਾਂ ਮੈਂਬਰਾਂ ਨਾਲ ਦਿੱਲੀ ਕਮੇਟੀ ਦੇ ਦਫਤਰ ਵਿੱਖੇ ਸੇਵਾਪੰਥੀ ਅੱਡਣਸ਼ਾਹੀ ਸਭਾ ਦੇ ਵੱਖੋ-ਵੱਖ ਸਥਾਨਾਂ ਤੋਂ ਆਏ ਮਹਾਪੁਰਸ਼ਾ ਨਾਲ ਮੀਟਿੰਗ ਕਰ ਪ੍ਰੋਗਰਾਮਾਂ ਨੂੰ ਅੰਤਰਰਾਸ਼ਟਰੀ ਪਧੱਰ ਤੇ ਮਨਾਉਣ ਤੇ ਵੀਚਾਰ ਕੀਤੀ ਗਈ।ਉਹਨਾਂ ਦਸਿਆਂ ਕਿ ਦਿੱਲੀ ਕਮੇਟੀ ਨੇ ਤ੍ਰਿਸ਼ਤਾਬਦੀ ਸਮਾਗਮਾਂ ਨੂੰ ਮਨਾਉਣ ਲਈ ਗੁਰਮਤਿ ਸਮਾਗਮ, ਵੱਖੋ-ਵੱਖ ਥਾਂਵਾਂ ਤੇ ਭਾਈ ਘਨੱਈਆਂ ਜੀ ਦੇ ਜੀਵਨ ਤੇ ਅਧਾਰਿਤ ਲਾਈਟ ਐਂਡ ਸਾਉਂਡ ਸ਼ੌਅ ਕਰਣੇ, ਭਾਈ ਘਨੱਈਆਂ ਜੀ ਦੀ ਸੇਵਾਵਾਂ ਨੂੰ ਮੁੱਖ ਰਖੱਦੇ ਦਿੱਲੀ ਵਿੱਖੇ ਸਟੈਚੂ ਲਗਾਉਣਾਂ, ਮੈਡੀਕਲ ਚੈਕਅੱਪ ਅਤੇ ਅਵੇਅਰਨੈਸ ਕੈਂਪ, ਭਾਈ ਘਨੱਈਆਂ ਸਾਹਿਬ ਸੰਦੇਸ਼ ਯਾਤਰਾ (ਨਗਰ ਕੀਰਤਨ) ਅਤੇ ਵੱਖੋ-ਵੱਖ ਥਾਂਵਾਂ ਤੇ ਸੈਮੀਨਾਰ ਦੇ ਪ੍ਰੋਗਰਾਮ ਉਲੀਕੇ ਹਨ। ਇਸੇ ਤਰਾਂ ਹੀ ਸੇਵਾਪੰਥੀ ਅੱਡਣਸ਼ਾਹੀ ਸਭਾ ਨਾਲ ਮਿਲਕੇ ਹੋਰਨਾਂ ਸੁਬਿਆਂ ਵਿੱਚ ਵੀ ਪ੍ਰੋਗਰਾਮ ਉਲੀਕੇ ਜਾਣਗੇ। ਮਹੰਤ ਕਰਮਜੀਤ ਸਿੰਘ ਸੇਵਾਪੰਥੀ ਨੇ ਪਤੱਰਕਾਰਾਂ ਨਾਲ ਗੱਲਬਾਤ ਕਰਦੇ ਦਸਿਆਂ ਕਿ ਭਾਰਤ ਵਿੱਚ ਹੀ ਨਹੀਂ, ਸਮੁੱਚੇ ਸੰਸਾਰ ਭਰ ਵਿੱਚ ਭਾਈ ਘਨੱਈਆਂ ਸਾਹਿਬ ਜੀ ਦਾ ਨਾਂ ਸਤਿਕਾਰ ਨਾਲ ਲਿਆ ਜਾਂਦਾ ਹੈ ਅਤੇ ਇਸ ਸਮੇਂ ਵੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਵਰੋਸਾਈ ਗਈ ਸੰਪ੍ਰਦਾ 'ਸੇਵਾਪੰਥੀ ਅੱਡਣਸ਼ਾਹੀ ਸਭਾ' ਦੇ ਸੰਤ ਮਹਾਪੁਰਸ਼ਾਂ ਦੇ ੫੦ ਕੁ ਸਥਾਨ ਹਨ ਜੋਕਿ ਗੁਰੂ ਗ੍ਰੰਥ ਸਾਹਿਬ ਜੀ ਅਤੇ ਸ਼ਬਦ ਗੁਰੂ ਦੇ ਉਪਾਸ਼ਕ, ਪੰਥਕ ਕਾਰਜਾਂ / ਗੁਰਧਾਮਾਂ ਦੀ ਸੇਵਾ ਵਿੱਚ ਮੋਹਰੀ ਸੇਵਾ ਨਿਭਾਉਣ ਵਾਲੇ ਗੁਰਮੁੱਖ ਪਿਆਰੇ ਮਹਾਪੁਰਖ ਹਨ ਅਤੇ ਦੇਹਧਾਰੀ ਗੁਰੂ ਡ੍ਹਮ ਦੇ ਸਖਤ ਵਿਰੋਧੀ ਹਨ। ਇੰਨਾਂ ਹੀ ਨਹੀ ਅੱਜ ਵੀ ਸੰਪ੍ਰਦਾ ਦੇ ਮਹਾਂਪੁਰਖ ਧਰਮ ਪ੍ਰਚਾਰ ਤੋਂ ਇਲਾਵਾ ਸਮਾਜ ਭਲਾਈ ਕਾਰਜਾਂ ਅਤੇ ਵਿਦਿਅਕ ਅਦਾਰਿਆਂ ਵਿੱਚ ਚੰਗਾਂ ਨਾਂ ਕਮਾ ਰਹੇ ਹਨ।ਇਸ ਮੋਕੇ ਉਹਨਾਂ ਨਾਲ ਸੰਤ ਸੁਰਿੰਦਰ ਸਿੰਘ ਮਿੱਠਾ ਟਿਵਾਣਾ, ਸੰਤ ਭਾਈ ਮਹਿੰਦਰ ਸਿੰਘ ਦਿੱਲੀ, ਮਹੰਤ ਦਿਲਬਾਗ ਸਿੰਘ ਰੋਹਤਕ, ਸੰਤ ਭਾਈ ਜਸਕਰਨ ਸਿੰਘ ਗੋਨਿਆਣਾ ਮੰਡੀ, ਭਾਈ ਜਗਦੇਵ ਸਿੰਘ, ਭਾਈ ਮੋਹਕਮ ਸਿੰਘ, ਸੁਖਵਿੰਦਰ ਸਿੰਘ, ਹਰਪ੍ਰੀਤ ਸਿੰਘ ਅਤੇ ਹੋਰ ਪਤਵੰਤੇ ਹਾਜਰ ਸਨ।



ਫੋਟੋ ਕੈਪਸ਼ਨ, ਵਾਈ ਐਨ.ਆਰ ੧,੨: ਮਹੰਤ ਕਰਮਜੀਤ ਸਿੰਘ ਪ੍ਰਧਾਨ ਸੇਵਾਪੰਥੀ ਅੱਡਣਸ਼ਾਹੀ ਸਭਾ ਅਤੇ ਹੋਰ ਮਹਾਪੁਰਖਾਂ ਨਾਲ ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਵੀਚਾਰ ਵਿਟਾਂਦਰਾਂ ਕਰਦੇ ਹੋਇ।

Comments