ਵਿਵਾਦਿਤ ਫਿਲਮ 'ਨਾਨਕ ਸ਼ਾਹ ਫਕੀਰ' ਨੁੰ ਲੈਕੇ ਸੰਗਤਾਂ ਵਿੱਚ ਭਾਰੀ ਰੋਹ
ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਣ ਤੇ ਫਿਲਮ ਤੇ ਲੱਗੇ ਪਾਬੰਦੀ
ਸਿਆਸੀ ਜਾਂ ਨਿੱਜੀ ਪ੍ਰਭਾਵ ਹੇਠ ਆਕੇ ਸ਼੍ਰੋਮਣੀ ਕਮੇਟੀ ਨਾ ਲਵੇ ਅਹਿਮ ਫੈਸਲੇ : ਮੰਡੇਬਰ
ਯਮੁਨਾਨਗਰ, ੩੦ ਮਾਰਚ, (ਹਰਪ੍ਰੀਤ ਸਿੰਘ) ਪਿਛਲੇ ਕਾਫੀ ਸਮੇਂ ਤੋਂ ਵਿਵਾਦਾਂ 'ਚ ਘਿਰੀ ਧਾਰਮਿਕ ਫਿਲਮ 'ਨਾਨਕ ਸ਼ਾਹ ਫਕੀਰ' ਨੂੰ ਲੈਕੇ ਸੰਗਤਾਂ ਵਿੱਚ ਕਾਫੀ ਰੋਹ ਪਾਇਆ ਜਾ ਰਿਹਾ ਹੈ।ਇਸ ਸਬੰਧ ਪਤੱਰਕਾਰਾਂ ਨਾਲ ਗੱਲਬਾਤ ਕਰਦੇ ਗੁਰੂ ਮਾਨਿਉ ਗ੍ਰੰਥ ਸੇਵਾ ਸੋਸਾਇਟੀ ਦੇ ਪ੍ਰਧਾਨ ਪਰਮਜੀਤ ਸਿੰਘ ਨੇ ਦਸਿਆਂ ਕਿ ਆਗਾਮੀ ੧੩ ਤਾਰੀਖ ਨੂੰ ਰੀਲੀਜ ਹੋਣ ਜਾ ਰਹੀ ਫਿਲਮ ਤੇ ਪਾਬੰਦੀ ਲਗਾਣੀ ਚਾਹੀਦੀ ਹੈ, ਕਿਉਕਿ ਇਸ ਫਿਲਮ ਦੇ ਕਈ ਸੀਨਾਂ ਵਿੱਚ ਸਿੱਖ ਸਿਧਾਂਤਾਂ ਨਾਲ ਖਿਲਵਾੜ ਕੀਤਾ ਗਿਆ ਹੈ। ਉਹਨਾਂ ਦਸਿਆ ਕਿ ਜਿਵੇਂਕਿ ਮੀਡਿਆ ਅਤੇ ਸ਼ੋਸ਼ਲ ਮੀਡੀਆਂ ਤੇ ਖ਼ਬਰਾਂ ਆ ਰਹੀਆਂ ਹਨ ਕਿ ਪ੍ਰੋਡਿਊਸਰ ਹਰਜਿੰਦਰ ਸਿੱਕਾ ਨੇ ਇਸ ਫਿਲਮ ਵਿੱਚ ਆਪ ਖੁੱਦ ਗੁਰੂ ਨਾਨਕ ਦੇਵ ਜੀ ਦਾ ਰੋਲ ਕੀਤਾ ਹੈ ਅਤੇ ਬੇਬੇ ਨਾਨਕੀ ਦਾ ਰੋਲ ਅਪਣੀ ਬੇਟੀ ਤੋਂ ਕਰਵਾਇਆ ਹੈ ਇਨਾਂ ਹੀ ਨਹੀਂ ਮਾਤਾ ਤ੍ਰਿਪਤਾ ਅਤੇ ਹੋਰ ਪਰਿਵਾਰਕ ਮੈਂਬਰਾਂ ਦਾ ਰੋਲ ਵੀ ਆਮ ਕਲਾਕਾਰਾਂ ਪਾਸੋ ਕਰਵਾਇਆ ਹੈ ਅਤੇ ਪ੍ਰਚਾਰ ਕਰ ਰਿਹਾ ਹੈ ਕਿ ਇਹ ਐਨੀਮੇਸ਼ਨ ਹਨ, ਜੋਕਿ ਗੁਰਮਤਿ ਅਤੇ ਸਿੱਖ ਸਿਧਾਂਤਾਂ ਦੇ ਖਿਲਾਫ਼ ਹੈ,ਕਿਉਕਿ ਸਿੱਖ ਸਿਧਾਂਤ ਅਤੇ ਰਵਾਇਤ ਮੁਤਾਬਿਕ ਕੋਈ ਵੀ ਮਨੁੱਖ ਗੁਰੂ ਸਾਹਿਬਾਂ ਦੀ ਨਕਲ ਜਾਂ ਰੋਲ ਨਹੀਂ ਕਰ ਸਕਦਾ। ਇਸ ਮੋਕੇ ਬਾਬਾ ਦੀਪ ਸਿੰਘ ਸੋਸਾਇਟੀ ਦੇ ਪ੍ਰਧਾਨ ਗੁਰਬਖਸ਼ ਸਿੰਘ ਨੇ ਕਿਹਾ ਕਿ ਮੀਡੀਆ ਤੋਂ ਮਿਲੀ ਜਾਣਕਾਰੀ ਮੁਤਾਬਿਕ ਇਸ ਫਿਲਮ ਦਾ ਪ੍ਰੋਡਿਊਸਰ ਆਰਐਸਐਸ ਨਾਲ ਜੁੜਿਆਂ ਹੋਇਆ ਹੈ ਅਤੇ ਲੋਕਾਂ ਤੇ ਫਿਲਮ ਦੀ ਪ੍ਰਮੋਸ਼ਨ ਲਈ ਕਥਿੱਤ ਤੋਰ ਤੇ ਅਨੇਕਾਂ ਵਜੀਰਾਂ ਨਾਲ ਸਬੰਧ ਦੀ ਗੱਲ ਕਰਦਾ ਹੈ।ਇਸ ਤੋਂ ਇਲਾਵਾ ਇਹ ਫਿਲਮ ਦੀ ਪ੍ਰਮੋਸ਼ਨ ਕਰਣ ਸਮੇਂ ਕਰਾਮਾਤਾਂ ਦੀਆਂ ਗੱਲਾਂ ਕਰਦਾ ਹੈ ਕਿ ਉਸਨੂੰ ਗੁਰੂ ਸਾਹਿਬ ਖੁਦ ਸੁਪਨੇ ਵਿੱਚ ਦਰਸ਼ਨ ਦੇਕੇ ਫਿਲਮ ਦਾ ਸੀਨ ਬਣਾਉਣ ਦੀ ਪ੍ਰੇਰਣਾ ਕਰਦੇ ਸਨ।ਜਦੱਕਿ ਗੁਰਮਤ ਵਿੱਚ ਕਿਸੇ ਵੀ ਕਰਾਮਾਤ ਦੀ ਕੋਈ ਥਾਂ ਨਹੀ। ਸ਼੍ਰੋਮਣੀ ਕਮੇਟੀ ਵਲੋਂ ਲਏ ਗਏ ਯੂ ਟਰਨ ਤੇ ਹਰਿਆਣਾ ਗੁਰਦੁਆਰਾ ਕਮੇਟੀ ਦੇ ਜਿਲਾ ਪ੍ਰਧਾਨ ਸੁਖਵਿੰਦਰ ਸਿੰਘ ਮੰਡੇਬਰ ਨੇ ਕਿ ਸਿਆਸੀ ਜਾਂ ਨਿੱਜੀ ਪ੍ਰਭਾਵ ਹੇਠ ਆਕੇ ਸ਼੍ਰੋਮਣੀ ਕਮੇਟੀ ਅਤੇ ਤਖ਼ਤ ਸਾਹਿਬਾਂ ਦੇ ਜੱਥੇਦਾਰਾਂ ਨੂੰ ਕੋਈ ਵੀ ਅਜਿਹਾ ਫੈਸਲਾ ਨਹੀਂ ਲੈਣਾ ਚਾਹੀਦਾ ਜਿਸ ਨਾਲ ਸਿੱਖੀ ਦਾ ਘਾਣ ਹੋਵੇ ਅਤੇ ਪੰਥਦਰਦੀ ਸੰਗਤਾਂ ਦੇ ਰੋਹ ਨੂੰ ਵੇਖਦੇ ਅਪਣੇ ਕੀਤੇ ਫੈਸਲੇ ਵਾਪਿਸ ਲੈਣੇ ਪੈਣ।ਉਹਨਾਂ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਨੂੰ ਅਪੀਲ ਕਰਦੇ ਕਿਹਾ ਕਿ ਇਸ ਫਿਲਮ ਦੇ ਰੀਲੀਜ਼ ਤੇ ਪਾਬੰਦੀ ਲਈ ਯੋਗ ਪ੍ਰਬੰਧ ਕਰਣੇ ਚਾਹੀਦੇ ਹਨ ਅਤੇ ਕਾਨੂੰਨੀ ਨਿਯਮਾਂ ਅਨੁਸਾਰ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ਤੇ ਪ੍ਰੋਡਿਉਸਰ ਹਰਜਿੰਦਰ ਸਿੱਕਾ ਤੇ ਕੇਸ ਦਰਜ ਹੋਣਾ ਚਾਹੀਦਾ ਹੈ।ਜਿਕਰਯੋਗ ਹੈ ਕਿ ੨੦੧੬ ਵਿੱਚ ਉਸ ਵੇਲੇ ਦੇ ਮੁੱਖ ਸਕੱਤਰ ਹਰਚਰਨ ਸਿੰਘ ਨੇ ਫ਼ਿਲਮ 'ਨਾਨਕ ਸ਼ਾਹ ਫ਼ਕੀਰ' ਦੀ ਰਿਲੀਜ਼ ਲਈ ਪਹਿਲਾਂ ਹਰੀ ਝੰਡੀ ਦੇ ਕੇ ਇਹ ਪ੍ਰਵਾਨਗੀ ਪੱਤਰ ਜਾਰੀ ਕੀਤਾ ਸੀ ਅਤੇ ਗੁਰਦੁਆਰਾ ਸਾਹਿਬਾਨ ਵਿਖੇ ਫ਼ਿਲਮ ਦੇ ਪ੍ਰਚਾਰ ਲਈ ਪੋਸਟਰ ਆਦਿ ਲਗਾਉਣ ਲਈ ਸ਼੍ਰੋਮਣੀ ਕਮੇਟੀ ਵਲੋਂ ਪੱਤਰ ਜਾਰੀ ਕੀਤਾ ਸੀ ਜੋਕਿ ਸ਼ੋਸ਼ਲ ਮੀਡੀਆਂ ਤੇ ਵਾਇਰਲ ਹੋ ਗਿਆ ਤੇ ਸੰਗਤਾਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਰਿਹਾ। ਸੰਗਤਾਂ ਵਲੋਂ ਸ਼ਰੋਮਣੀ ਕਮੇਟੀ ਨੂੰ ਫੋਨ ਅਤੇ ਈਮੇਲ ਰਾਹੀ ਫਿਲਮ ਦੇ ਇਤਰਾਜ਼ ਸਬੰਧੀ ਸੁਨੇਹੇ ਮਿਲਣ ਤੇ ਸ਼੍ਰੋਮਣੀ ਕਮੇਟੀ ਨੂੰ ਮਜਬੂਰਨ ਯੂ-ਟਰਨ ਲੈਣਾਂ ਪਇਆਂ ਅਤੇ ਹੁਣ ਇਸ ਫ਼ਿਲਮ ਤੇ ਰੋਕ ਲਗਾ ਦਿੱਤੀ ਹੈ।ਇਸ ਮੋਕੇ ਮਨਿੰਦਰ ਸਿੰਘ, ਦਮਨਪ੍ਰੀਤ ਸਿੰਘ, ਸੁਖਵੰਤ ਸਿੰਘ, ਇੰਦਰ ਸਿੰਘ, ਜਸਪਾਲ ਸਿੰਘ, ਸਤਿੰਦਰ ਸਿੰਘ, ਲਖਵਿੰਦਰ ਸਿੰਘ, ਪਰਮਜੀਤ ਸਿੰਘ, ਦਲਬੀਰ ਸਿੰਘ, ਗੁਰਮੀਤ ਸਿੰਘ, ਜਤਿੰਦਰ ਸਿੰਘ, ਗੋਬਿੰਦ ਸਿੰਗ ਤੋਂ ਇਲਾਵਾ ਕਈ ਸਿੰਘ ਸਭਾਵਾਂ ਅਤੇ ਧਾਰਮਿਕ ਜੱਤੇਬੰਦੀਆਂ ਤੋਂ ਪਤਵੰਤੇ ਹਾਜਰ ਸਨ।

Comments
Post a Comment